¡Sorpréndeme!

ਭਾਰਤ-ਕੈਨੇਡਾ ਵਿਚਾਲੇ ਵਧਿਆ ਪੰਗਾ, ਕੈਨੇਡਾ ਨੇ ਲਾ 'ਤੇ ਭਾਰਤ 'ਤੇ ਵੱਡੇ ਦੋਸ਼ |OneIndia Punjabi

2024-02-06 1 Dailymotion

ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਖ਼ਤਮ ਹੋਣ ਦੀ ਥਾਂ ਮੁੜ ਵੱਧ ਸਕਦਾ ਹੈ, ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ 'ਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਕੈਨੇਡਾ ਨੇ ਮੁੜ ਭਾਰਤ 'ਤੇ ਬੇਬੁਨਿਆਦ ਦੋਸ਼ ਲਾਏ ਹਨ। ਕੈਨੇਡਾ ਨੇ ਭਾਰਤ ਨੂੰ 'ਵਿਦੇਸ਼ੀ ਖਤਰਾ' ਦੱਸਿਆ ਹੈ। ਕੈਨੇਡਾ ਦੀ ਖੁਫੀਆ ਏਜੰਸੀ ਨੇ ਆਪਣੀ ਰਿਪੋਰਟ 'ਚ ਭਾਰਤ 'ਤੇ ਚੋਣਾਂ 'ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਹੈ। ਕੈਨੇਡਾ ਨੂੰ ਡਰ ਹੈ ਕਿ ਭਾਰਤ ਉਥੋਂ ਦੀਆਂ ਆਮ ਚੋਣਾਂ ਵਿਚ ਦਖਲ ਦੇ ਸਕਦਾ ਹੈ। ਹੁਣ ਤੱਕ ਭਾਰਤ ਸਰਕਾਰ ਨੇ ਕੈਨੇਡਾ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ‘ਵਿਦੇਸ਼ੀ ਦਖਲਅੰਦਾਜ਼ੀ ਅਤੇ ਚੋਣਾਂ’ ਸਿਰਲੇਖ ਵਾਲੀ ਰਿਪੋਰਟ ਵਿੱਚ ਕੈਨੇਡਾ ਨੇ ਭਾਰਤ ਨੂੰ ਖ਼ਤਰਾ ਦੱਸਿਆ ਹੈ ਅਤੇ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ।
.
The rift between India and Canada has increased, Canada has blamed India.
.
.
.
#canadanews #canadaindia #punjabnews
~PR.182~